Sports

ਹਰਸ਼ਿਤ ਰਾਣਾ ਤੀਜੇ ਇਕ ਦਿਨਾਂ ਮੈਚ ਲਈ ਭਾਰਤੀ ਟੀਮ ਵਿਚ ਸ਼ਾਮਿਲ

ਨਵੀਂ ਦਿੱਲੀ, 19 ਜੂਨ- ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਅਫ਼ਗਾਨਿਸਤਾਨ ਵਿਰੁੱਧ ਤੀਜੇ ਇਕ ਦਿਨਾਂ ਮੈਚ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

Vaidban Ad

 ਬੀ.ਸੀ.ਸੀ.ਆਈ. ਨੇ ਐਲਾਨ ਕੀਤਾ ਕਿ ਰਾਣਾ ਨੇ ਸੈਂਟਰ ਆਫ਼ ਐਕਸੀਲੈਂਸ ਵਿਚ ਆਪਣਾ ਰਿਹੈਬਿਲੀਟੇਸ਼ਨ ਪੂਰਾ ਕਰ ਲਿਆ ਹੈ ਅਤੇ ਚੇੱਨਈ ਵਿਚ ਭਾਰਤੀ ਟੀਮ ਨਾਲ ਜੁੜ ਗਏ ਹਨ।

ਲੜੀ ਦਾ ਤੀਜਾ ਅਤੇ ਆਖਰੀ ਇਕ ਦਿਨਾਂ ਮੈਚ 20 ਜੂਨ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਸਮੇਂ ਭਾਰਤੀ ਟੀਮ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਹੈ। ਟੀਮ ਨੇ ਪਹਿਲਾ ਮੈਚ 7 ਵਿਕਟਾਂ ਨਾਲ ਅਤੇ ਦੂਜਾ 170 ਦੌੜਾਂ ਨਾਲ ਜਿੱਤਿਆ।


Comments