National

ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! 8,000 ਤੱਕ ਹੋਇਆ ਸਸਤਾ, ਜਾਣੋ ਕੀ ਹੈ ਤਾਜ਼ਾ ਭਾਅ

ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਚੌਥੇ ਦਿਨ ਗਿਰਾਵਟ ਜਾਰੀ ਰਹੀ ਅਤੇ 2,840 ਰੁਪਏ ਟੁੱਟ ਕੇ 1.5 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ, ਚਾਂਦੀ ਦੀ ਕੀਮਤ 8,040 ਰੁਪਏ ਹੇਠਾ ਡਿੱਗ ਕੇ 2.4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਦੋ ਮਹੀਨੇ ਦੇ ਹੇਠਲੇ ਪੱਧਰ 'ਤੇ ਰਹੀ । ਮੁੱਖ ਰੂਪ ਤੋਂ ਡਾਲਰ ਦੇ ਮਜ਼ਬੂਤ ਹੋਣ ਨਾਲ ਕੀਮਤਾਂ ਹੇਠਾ ਡਿੱਗ ਗਈਆਂ ਹਨ ।

Vaidban Ad

ਭਾਰਤੀ ਸਰਾਫਾ ਸੰਘ ਦੇ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 2,840 ਰੁਪਏ ਟੁੱਟ ਕੇ 1,50,600 ਰੁਪਏ ਪ੍ਰਤੀ 10 ਗ੍ਰ੍ਰਾਮ (ਸਾਰੇ ਟੈਕਸ ਸਮੇਤ ) 'ਤੇ ਰਹੀ । ਵੀਰਵਾਰ  ਨੂੰ ਇਹ 1,52,440 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ । ਚਾਂਦੀ ਵਿੱਚ ਵੀ ਵੱਡੀ ਗਿਰਾਵਟ ਦੇਖੀ ਗਈ ਅਤੇ ਇਹ 8,040 ਰੁਪਏ ਟੁੱਟ ਕੇ 2,40,700 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ ) 'ਤੇ ਆ ਗਈ । ਪਿਛਲੇ ਸੈਸ਼ਨ ਵਿੱਚ ਇਹ 2,48,740 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ । ਚਾਂਦੀ ਨੇ 7 ਅਪ੍ਰੈਲ ਨੂੰ ਵੀ ਇਸ ਪੱਧਰ 'ਤੇ ਆਸਾਨ ਕਾਰੋਬਾਰ ਕੀਤਾ ਸੀ । ਇਸ ਸਮੇਂ ਇਸ ਦੀ ਕੀਮਤ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ ।

ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ ! 8,000 ਤੱਕ ਹੋਇਆ ਸਸਤਾ, ਜਾਣੋ ਕੀ ਹੈ ਤਾਜ਼ਾ ਭਾਅ

ਮਾਹਰਾਂ ਦਾ ਕਹਿਣਾ ਹੈ ਕਿ ਸਰਾਫਾ ਬਾਜ਼ਾਰ ਦਬਾਅ ਵਿੱਚ ਰਿਹਾ ਕਿਉਕਿ ਨਿਵੇਸ਼ਕਾਂ ਨੇ ਡਾਲਰ ਨੂੰ ਪਹਿਲ ਦਿੱਤੀ । ਅਜਿਹੀ ਸੰਭਾਵਨਾ ਹੈ ਕਿ ਅਮਰੀਕਾ ਦੀ ਪ੍ਰਮੁੱਖ ਵਿਆਜ ਦਰ ਲੰਬੇ ਸਮੇਂ ਤਕ ਬਣੀ ਰਹਿ ਸਕਦੀ ਹੈ । ਐਚ.ਡੀ.ਐਫ ਸੀ, ਸਕਿਊਰਿਟੀਸ ਦੇ ਸੀਰੀਅਰ ਸੌਮਿਲ ਗਾਂਧੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਦਬਾਅ ਰਿਹਾ ਕਿਉਕਿ ਦੀ ਮਜਬੂਤੀ ਬਾਜ਼ਾਰ ਦੀ ਧਾਰਣਾਂ 'ਤੇ ਮਾੜਾ ਅਸਰ ਪੈ ਰਹੀ ਹੈ । ਡਾਲਰ ਸੂਚਕਾਂਕ ਇਕ ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ । ਇਹ ਗਿਰਾਵਟ ਇਸ ਸਾਲ ਦੀ ਸ਼ੁਰੂਆਤ 'ਚ ਦੇਖੇ ਗਏ ਨਵੇਂ ਰਿਕਾਰ਼ਡ ਵੱਡੇ ਪੱਧਰ ਨਾਲ ਇਕ ਵੱਡਾ ਬਦਲਾਅ ਹੈ ਅਤੇ ਸੋਨਾ ਹੁਣ ਲਗਾਤਾਰ ਤੀਜੇ ਹਫਤੇ ਵੱਡੀ ਗਿਰਾਵਟ ਵਲ ਵਧ ਰਿਹਾ ਹੈ ।


Comments