ਭਾਰਤੀ ਸਰਾਫਾ ਸੰਘ ਦੇ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 2,840 ਰੁਪਏ ਟੁੱਟ ਕੇ 1,50,600 ਰੁਪਏ ਪ੍ਰਤੀ 10 ਗ੍ਰ੍ਰਾਮ (ਸਾਰੇ ਟੈਕਸ ਸਮੇਤ ) 'ਤੇ ਰਹੀ । ਵੀਰਵਾਰ ਨੂੰ ਇਹ 1,52,440 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ । ਚਾਂਦੀ ਵਿੱਚ ਵੀ ਵੱਡੀ ਗਿਰਾਵਟ ਦੇਖੀ ਗਈ ਅਤੇ ਇਹ 8,040 ਰੁਪਏ ਟੁੱਟ ਕੇ 2,40,700 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ ) 'ਤੇ ਆ ਗਈ । ਪਿਛਲੇ ਸੈਸ਼ਨ ਵਿੱਚ ਇਹ 2,48,740 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ । ਚਾਂਦੀ ਨੇ 7 ਅਪ੍ਰੈਲ ਨੂੰ ਵੀ ਇਸ ਪੱਧਰ 'ਤੇ ਆਸਾਨ ਕਾਰੋਬਾਰ ਕੀਤਾ ਸੀ । ਇਸ ਸਮੇਂ ਇਸ ਦੀ ਕੀਮਤ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ ।
ਮਾਹਰਾਂ ਦਾ ਕਹਿਣਾ ਹੈ ਕਿ ਸਰਾਫਾ ਬਾਜ਼ਾਰ ਦਬਾਅ ਵਿੱਚ ਰਿਹਾ ਕਿਉਕਿ ਨਿਵੇਸ਼ਕਾਂ ਨੇ ਡਾਲਰ ਨੂੰ ਪਹਿਲ ਦਿੱਤੀ । ਅਜਿਹੀ ਸੰਭਾਵਨਾ ਹੈ ਕਿ ਅਮਰੀਕਾ ਦੀ ਪ੍ਰਮੁੱਖ ਵਿਆਜ ਦਰ ਲੰਬੇ ਸਮੇਂ ਤਕ ਬਣੀ ਰਹਿ ਸਕਦੀ ਹੈ । ਐਚ.ਡੀ.ਐਫ ਸੀ, ਸਕਿਊਰਿਟੀਸ ਦੇ ਸੀਰੀਅਰ ਸੌਮਿਲ ਗਾਂਧੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਦਬਾਅ ਰਿਹਾ ਕਿਉਕਿ ਦੀ ਮਜਬੂਤੀ ਬਾਜ਼ਾਰ ਦੀ ਧਾਰਣਾਂ 'ਤੇ ਮਾੜਾ ਅਸਰ ਪੈ ਰਹੀ ਹੈ । ਡਾਲਰ ਸੂਚਕਾਂਕ ਇਕ ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ । ਇਹ ਗਿਰਾਵਟ ਇਸ ਸਾਲ ਦੀ ਸ਼ੁਰੂਆਤ 'ਚ ਦੇਖੇ ਗਏ ਨਵੇਂ ਰਿਕਾਰ਼ਡ ਵੱਡੇ ਪੱਧਰ ਨਾਲ ਇਕ ਵੱਡਾ ਬਦਲਾਅ ਹੈ ਅਤੇ ਸੋਨਾ ਹੁਣ ਲਗਾਤਾਰ ਤੀਜੇ ਹਫਤੇ ਵੱਡੀ ਗਿਰਾਵਟ ਵਲ ਵਧ ਰਿਹਾ ਹੈ ।