Punjab

ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT

aman 21 Jun 2026, 09:49 AM

 ਇਸ ਦੌਰਾਨ ਸਰਵ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਸੂਬੇ ਦੇ ਮਸਲਿਆਂ ਦਾ ਹੱਲ ਹੁਣ ਸਿਰਫ਼ ਵੱਡੇ ਲੋਕ ਅੰਦੋਲਨ ਰਾਹੀਂ ਹੀ ਸੰਭਵ ਹੈ। ਆਗੂਆਂ ਮੁਤਾਬਕ ਪੰਜਾਬ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਸੂਬਾ ਪੱਧਰ ’ਤੇ ਵਿਸ਼ਾਲ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ’ਚ ਫ਼ੈਸਲਾ ਕੀਤਾ ਗਿਆ 4 ਜੁਲਾਈ ਨੂੰ ਸਰਹਿੰਦ ਵਿਖੇ ‘ਰੇਲ ਰੋਕੋ’ ਅੰਦੋਲਨ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 15 ਅਗਸਤ ਨੂੰ ਐਲਾਨੀ ਗਈ ‘ਆਰ-ਪਾਰ ਦੀ ਲੜਾਈ’ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।


ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਠਾਉਣ ਲਈ ਦੁਨੀਆ ਭਰ ਦੀਆਂ ਅੰਬੈਸੀਆਂ, ਸੰਸਦ ਮੈਂਬਰਾਂ ਤੇ ਸੰਯੁਕਤ ਰਾਸ਼ਟਰ ਸੰਘ ਨੂੰ ਪੱਤਰ ਭੇਜੇ ਜਾਣਗੇ ਤਾਂ ਜੋ ਇਸ ਵੱਲ ਧਿਆਨ ਖਿੱਚਿਆ ਜਾ ਸਕੇ।

ਇਸ ਮੌਕੇ ਭਾਈ ਜਸਵੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜੱਥੇਦਾਰ ਗੁਰਦੀਪ ਸਿੰਘ ਬਠਿੰਡਾ, ਬਾਪੂ ਗੁਰਚਰਨ ਸਿੰਘ ਹਵਾਰਾ, ਗੁਰਜੰਤ ਸਿੰਘ ਕੱਟੂ, ਭਰਪੂਰ ਸਿੰਘ, ਭੁਪਿੰਦਰ ਸਿੰਘ ਗਦਲੀ, ਕੁਲਦੀਪ ਸਿੰਘ ਡੱਲਾ, ਸੰਤ ਚਰਨਜੀਤ ਸਿੰਘ ਜਸੋਵਾਲ, ਸਰਦੂਲ ਸਿੰਘ ਝਾੜ ਸਾਹਿਬ, ਜਥੇਦਾਰ ਬੂਟਾ ਸਿੰਘ ਰਣਸੀਹ, ਪਾਲ ਸਿੰਘ, ਬਲਵਿੰਦਰ ਸਿੰਘ ਝਾੜ ਸਾਹਿਬ, ਗੁਰਿੰਦਰ ਸਿੰਘ ਭੰਗੂ, ਡਾ. ਦਰਸ਼ਨ ਪਾਲ, ਸੁੱਖ ਗਿੱਲ ਮੋਗਾ, ਜੀਤ ਔਲਖ, ਇੰਦਰਵੀਰ ਸਿੰਘ ਪਟਿਆਲਾ, ਭਾਈ ਪਾਲ ਸਿੰਘ ਫਰਾਂਸ, ਰੇਸ਼ਮ ਸਿੰਘ ਖਰੜ ਅਤੇ ਹੋਰ ਕਈ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਅਕਾਲੀ ਦਲ ਵਾਰਿਸ ਪੰਜਾਬ, ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸ਼ੇਰੇ-ਏ-ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾ